ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦਿਆਨ ਪੀਠ ਪੁਰਸਕਾਰ ਜੇਤੂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ 'ਚ ਡਾ.ਚੀਮਾ ਨੇ ਉਘੇ ਨਾਵਲਕਾਰ ਦੇ ਦਿਹਾਂਤ ਨੂੰ ਪੰਜਾਬੀ ਸਾਹਿਤ ਸੱਭਿਆਚਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ•ਾਂ ਕਿਹਾ ਕਿ ਨਾਵਲਕਾਰ ਗੁਰਦਿਆਲ ਸਿੰਘ ਪੰਜਾਬੀ ਸਾਹਿਤ ਜਗਤ ਦਾ ਧਰੂ ਤਾਰਾ ਸੀ ਜਿਸਨੇ ਆਪਣੀਆਂ ਲਿਖਤਾਂ ਨੂੰ ਆਪਣੇ ਲਹੂ ਨਾ ਸਿੰਜ ਕੇ ਪੰਜਾਬੀ ਮਾਂ ਬੋਲੀ ਦਾ ਝੰਡਾ ਦੁਨੀਆਂ ਵਿੱਚ ਬੁਲੰਦ ਕੀਤਾ। ਉਨ•ਾਂ ਦੱਸਿਆ ਕਿ ਗੁਰਦਿਆਲ ਸਿੰਘ ਨੇ ਦਸਵੀਂ ਪਾਸ ਕਰਨ ਉਪਰੰਤ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਅਤੇ ਫਿਰ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰਿ•ਆਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਰੀਡਰ ਬਣੇ ਅਤੇ 1995 ਵਿੱਚ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਏ।
ਜ਼ਿਕਰਯੋਗ ਹੈ ਕਿ ਗੁਰਦਿਆਲ ਸਿੰਘ ਦੇ ਪ੍ਰਮੁੱਖ ਨਾਵਲਾਂ ਵਿੱਚ ਮੜ•ੀ ਦਾ ਦੀਵਾ, ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨ•ੇ ਘੋੜੇ ਦਾ ਦਾਨ, ਪਹੁ ਫੁਟਾਲੇ ਤੋਂ ਪਹਿਲਾਂ, ਪਰਸਾ ਅਤੇ ਆਹਣ ਆਦਿ ਸ਼ਾਮਲ ਹਨ। ਇਸੇ ਤਰ•ਾਂ ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ, ਬੰਦੇ, ਬੇਗਾਨਾ ਪਿੰਡ, ਚੋਣਵੀਆਂ ਕਹਾਣੀਆਂ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀ ਪ੍ਰਤਿਨਿਧ ਰਚਨਾ ਆਦਿ ਪ੍ਰਮੁੱਖ ਹਨ। ਗੁਰਦਿਆਲ ਸਿੰਘ ਦੁਆਰਾ ਰਚਿਤ ਪ੍ਰਮੁੱਖ ਨਾਟਕ ਫਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ, ਨਿੱਕੀ ਮੋਟੀ ਗੱਲ ਅਤੇ ਵਾਰਤਕ ਰਚਨਾਵਾਂ ਪੰਜਾਬ ਦੇ ਮੇਲੇ 'ਤੇ ਤਿਉਹਾਰ, ਦੁਖੀਆ ਦਾਸ ਕਬੀਰ ਹੈ, ਨਿਆਣ ਮੱਤੀਆਂ (ਆਤਮ ਕਥਾ-1), ਦੂਜੀ ਦੇਹੀ (ਆਤਮ ਕਥਾ-2), ਸਤਜੁਗ ਦੇ ਆਉਣ ਤੱਕ, ਡਗਮਗ ਛਾਡ ਰੇ ਮਨ, ਬਉਰਾ ਲੇਖਕ ਦਾ ਅਨੁਭਵ ਤੇ ਸਿਰਜਣ ਪ੍ਰਕਿਰਿਆ ਅਤੇ ਬੰਬਈ ਸ਼ਹਿਰ ਕਹਿਰ ਸਵਾ ਪਹਿਰ ਆਦਿ ਜ਼ਿਕਰਯੋਗ ਹਨ। ਉਨ•ਾ ਬੱਚਿਆਂ ਲਈ ਬਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ ਧਰਤੀ, ਖੱਟੇ ਮਿੱਠੇ, ਲੋਕ ਜੀਵਨ, ਦਾਸੀ, ਗੰਗਾਕਾਲੂ ਕੌਤਕੀ, ਢਾਈ ਕਦਮ ਧਰਤੀ ਅਤੇ ਜੀਵਨ ਦਾਤੀ ਗੰਗਾ (ਦੋ ਭਾਗ) ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਗੁਰਦਿਆਲ ਸਿੰਘ ਨੂੰ 1998 ਵਿੱਚ ਭਾਰਤੀ ਰਾਸਟਰਪਤੀ ਵੱਲੋਂ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਬਿਨਾਂ 1999 ਵਿੱਚ ਗਿਆਨਪੀਠ ਅਵਾਰਡ, ਭਾਰਤੀ ਸਾਹਿਤ ਅਕਾਦਮੀ ਐਵਾਰਡ, ਅੱਧ ਚਾਨਣੀ ਰਾਤ (1975), ਨਾਨਕ ਸਿੰਘ ਨਾਵਲਿਸਟ ਐਵਾਰਡ (1975), ਸੋਵੀਅਤ ਨਹਿਰੂ ਐਵਾਰਡ (1986), ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕਾਂ ਮਾਣ ਸਨਮਾਨ ਮਿਲੇ। ਨਾਵਲਕਾਰ ਸ. ਗੁਰਦਿਆਲ ਸਿੰਘ ਨਾਂ 2015 ਵਿਚ 'ਲਿਮਕਾ ਬੁੱਕ ਆਫ ਰਿਕਾਰਡ' 'ਚ ਦਰਜ ਕੀਤਾ ਗਿਆ। ਉਨ•ਾ ਦੇ ਨਾਵਲ 'ਮੜ•ੀ ਦਾ ਦੀਵਾ' 'ਤੇ ਬਣੀ ਫਿਲਮ ਨੇ ਬੈਸਟ ਰਿਜ਼ਨਲ ਫਿਲਮ ਐਵਾਰਡ 1989 ਹਾਸਲ ਕੀਤਾ। ਉਨ•ਾਂ ਦੀ ''ਅੰਨੇ ਘੋੜੇ ਦਾ ਦਾਨ'' ਨਾਵਲ ਤੇ ਫਿਲਮ ਬਣੀ ਜੋ ਆਸਕਰ ਲਈ ਚੁਣੀ ਜਾਣ ਵਾਲੀ ਪੰਜਾਬੀ ਫਿਲਮ ਸੀ।
0 comments
Post a Comment