ਅੱਜ ਕੌਮੀ ਖੇਡ ਦਿਵਸ ਮੌਕੇ ਜਿੱਥੇ ਮੈਂ ਸਮੂਹ ਦੇਸ਼ ਵਾਸੀਆਂ ਤੇ ਖਾਸ ਕਰ ਕੇ ਿੲਸ ਦਿਨ ਦਾ ਸ਼ਿੰਗਾਰ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਜੀ ਨੂੰ ਵੀ ਚੇਤੇ ਕਰਦਾ ਹਾਂ।
29 ਅਗਸਤ ਨੂੰ ਧਿਆਨ ਚੰਦ ਜੀ ਦੇ ਜਨਮ ਦਿਵਸ ਨੂੰ ਦੇਸ਼ ਭਰ ਵਿੱਚ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਨੇ ਹਾਕੀ ਖੇਡ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ। ਇਕ ਮਹਾਨ ਖਿਡਾਰੀ ਨੂੰ ਯਾਦ ਕਰਨ ਦਾ ਇਹ ਸਭ ਤੋਂ ਉਤਮ ਤਰੀਕਾ ਹੈ ਿਕ ਪੂਰਾ ਦੇਸ਼ ਖੇਡ ਿਦਵਸ ਮਨਾਉਂਦਾ ਹੈ।
ਅੱਜ ਦੇ ਿੲਸ ਸ਼ੁੱਭ ਦਿਹਾੜੇ ਉਤੇ ਸਾਡੇ ਿਖਡਾਰੀਆਂ ਨੂੰ ਕੌਮੀ ਖੇਡ ਐਵਾਰਡਾਂ ਨਾਲ ਸਨਮਾਨਿਆਂ ਜਾਂਦਾ ਹੈ। ਰਾਜੀਵ ਗਾਂਧੀ ਖੇਲ ਰਤਨ, ਅਰਜੁਨਾ, ਦਰੋਣਾਚਾਰੀਆ ਤੇ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਸਾਰੇ ਿਖਡਾਰੀਆਂ, ਿਖਡਾਰਨਾਂ ਤੇ ਕੋਚਾਂ ਅਤੇ ਮੌਲਾਨਾ ਅਬੁਲ ਕਲਾਮ (ਮਾਕਾ) ਟਰਾਫੀ ਿਜੱਤਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਹਾਂ।
0 comments
Post a Comment