ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਸਮੂਹ ਅਧਿਆਪਕਾਂ ਲਈ ਅਪੀਲ
ਆਪ ਸਭ ਕੌਮ ਦੇ ਨਿਰਮਾਤਾ ਹੋ। ਆਪ ਸਭ ਨੂੰ ਜਿਵੇਂ ਪਤਾ ਹੈ ਕਿ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 10 ਕਿਲੋਮੀਟਰ ਘੇਰੇ ਅੰਦਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨ• ਪਿੰਡਾਂ ਦੇ ਵਸਨੀਕਾਂ ਲਈ ਵੱਖ-ਵੱਖ ਥਾਵਾਂ 'ਤੇ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਇਨ• ਪਿੰਡਾਂ ਦੇ ਕਈ ਘਰ ਦੂਰ-ਦਰਾਂਡੇ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਥਾਵਾਂ 'ਤੇ ਵੀ ਚਲੇ ਗਏ ਹਨ। ਇਸ ਨਾਜ਼ੁਕ ਘੜੀ ਮੌਕੇ ਮੈਂ ਸਮੂਹ ਅਧਿਆਪਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਹਾਡੇ ਸਕੂਲ ਦੇ ਨੇੜੇ ਕੋਈ ਵੀ ਸਰਹੱਦੀ ਖੇਤਰ ਦੇ ਸਕੂਲਾਂ ਦੇ ਵਿਦਿਆਰਥੀ ਰਹਿੰਦਾ ਹੈ ਤਾਂ ਤੁਸੀਂ ਅਜਿਹੇ ਵਿਦਿਆਰਥੀਆਂ ਲਈ ਆਪਣੇ ਸਕੂਲ ਵਿੱਚ ਪੜ•ਾਈ ਦਾ ਆਰਜ਼ੀ ਪ੍ਰਬੰਧ ਕਰੋ। ਇਸ ਨੇਕ ਕੰਮ ਲਈ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਖੇਤਰ ਵਿੱਚ ਅਜਿਹੇ ਵਿਦਿਆਰਥੀਆਂ ਦਾ ਪਤਾ ਲਗਾ ਕੇ ਆਪਣੇ ਸਕੂਲ ਵਿੱਚ ਲੈ ਕੇ ਆਓ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਗਾਂ। ਇਸ ਦੇ ਨਾਲ ਹੀ ਮੈਂ ਇਹ ਵੀ ਅਪੀਲ ਕਰਦਾਂ ਹਾਂ ਕਿ ਜੇਕਰ ਇਹ ਵਿਦਿਆਰਥੀ ਆਪਣੇ ਹੀ ਸਕੂਲ ਦੀ ਵਰਦੀ ਜਾਂ ਵਰਦੀ ਤੋਂ ਬਿਨਾਂ ਸਕੂਲ ਆਉਣ ਤਾਂ ਵੀ ਇਨ• ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ। ਇਸ ਤੋਂ ਇਲਾਵਾ ਇਨ•ਵਿਦਿਆਰਥੀਆਂ ਲਈ ਰੈਗੂਲਰ ਵਿਦਿਆਰਥੀਆਂ ਵਾਂਗ ਮਿਡ ਡੇਅ ਮੀਲ ਦਾ ਪ੍ਰਬੰਧ ਕੀਤਾ ਜਾਵੇ।
ਕਿਸੇ ਵੀ ਅਧਿਆਪਕ ਨੂੰ ਇਸ ਸਬੰਧੀ ਜੇਕਰ ਕੋਈ ਵੀ ਪ੍ਰਸ਼ਾਸਕੀ ਜਾਂ ਤਕਨੀਕੀ ਦਿੱਕਤ ਆਵੇ ਤਾਂ ਉਹ ਆਪਣੇ ਨੇੜਲੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਜਾਂ ਜ਼ਿਲਾ ਸਿੱਖਿਆ ਅਧਿਕਾਰੀ ਜਾਂ ਮੰਡਲ ਸਿੱਖਿਆ ਅਧਿਕਾਰੀ ਨਾਲ ਤਾਲਮੇਲ ਕਰ ਸਕਦਾ ਹੈ। ਇਸ ਸਬੰਧੀ ਬਲਾਕ ਸਿੱਖਿਆ ਦਫਤਰ ਤੋਂ ਲੈ ਕੇ ਮੁੱਖ ਦਫਤਰ ਤੱਕ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਮੂਹ ਅਧਿਆਪਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸੰਦੇਸ਼ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਕੋਈ ਵੀ ਸਰਹੱਦੀ ਖੇਤਰ ਦਾ ਵਿਦਿਆਰਥੀ ਇਸ ਕੌਮੀ ਸੰਕਟ ਦੀ ਘੜੀ ਵਿੱਚ ਆਪਣੇ ਸਿੱਖਿਆ ਦੇ ਹੱਕ ਤੋਂ ਵਾਂਝਾ ਨਾ ਰਹਿ ਸਕੇ।
ਸਮੂਹ ਅਧਿਆਪਕਾਂ ਤੋਂ ਭਰਵੇਂ ਹੁੰਗਾਰੇ ਦੀ ਆਸ ਵਿੱਚ।
ਤੁਹਾਡਾ ਆਪਣਾ
ਡਾ.ਦਲਜੀਤ ਸਿੰਘ ਚੀਮਾ
ਸਿੱਖਿਆ ਮੰਤਰੀ, ਪੰਜਾਬ।
0 comments
Post a Comment